ਮਲੋਟ ਚੱਲੀ ਜੋ ਗੋਲੀ ਸਾਨੂੰ ਨਹੀਂ ਭੁੱਲੀ
ਸਾਧਾ ਭੁੱਲ ਨਹੀਂ ਕੀਤੇ ਸਿੰਘ ਘਾਇਲ ਤੇਰੇ
ਤੇਰੇ ਚਿਹਰੇ ਦਾ ਨੂਰ ਉਡਾ ਦੇਣਾ
ਮਲੀਆਮੇਟ ਕਰ ਦੇਣੇ ਅਸੀਂ ਮਹਿਲ ਤੇਰੇ
ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
ਉੱਚੀ ਕੱਢਿਆ ਨਹੀਂ ਤੂੰ ਕਿਤੇ ਸਾਹ ਸਾਧਾ
a.k ਸੰਤਾਲੀਆਂ ਦੀ ਜਦੋਂ ਸੀ ਗੂੰਜ ਸੁਣਦੀ
ਉਦੋਂ ਦਿਸਿਆ ਨਹੀਂ ਪੰਜਾਬ ਵਾਲਾ ਰਾਹ ਸਾਧਾ
ਇਥੇ ਅਣਖਾਂ ਦੇ ਜਦੋਂ ਸੀ ਮੁੱਲ ਪੈਂਦੇ
ਦਿਵਿਆਂ ਜੋਤੀ ਤੂੰ ਉਦੋਂ ਜਗਾਈ ਕਿਉਂ ਨਾ
ਕਿਹੜੀ ਮਾਂ ਦੀ ਬੁੱਕਲ ਲੁਕ ਗਿਆ ਸੈਂ
ਉਦੋਂ ਦੱਸ ਖਾਂ ਧੂਣੀ ਤਪਾਈ ਕਿਉਂ ਨਾ
ਜੋਤ ਸਿੱਖੀ ਦੀ ਤੇਲ ਨਾਲ ਨਹੀਂ ਮਘਦੀ
ਇਥੇ ਖੂਨ ਨਾਲ ਜਗਦੇ ਚਿਰਾਗ ਸਾਧਾ
ਜੜੀਂ ਦਸਮੇਸ਼ ਨੇ ਪੁੱਤਾਂ ਦਾ ਖੂਨ ਪਾਇਆ
ਤਾਹੀਓਂ ਟਹਿਕਦਾ ਸਿੱਖੀ ਗੁਲਾਬ ਸਾਧਾ
ਚੌਂਕ ਚਾਂਦਨੀ ਸਿਰ ਕਟਵਾ ਦਿੱਤਾ
ਥੋਡੇ ਸਿਰਾਂ ਦੀ ਬੋਦੀ ਬਚਾਉਣ ਖਾਤਿਰ
ਹੱਸ-ਹੱਸ ਕੇ ਤਨ ਚਿਰਵਾਏ ਸਿੱਖਾਂ
ਥੋਡੇ ਤਨ ਦਾ ਜੰਝੂ ਬਚਾਉਣ ਖਾਤਿਰ
ਦੋ ਲਾਲ ਨੀਂਹਾਂ ‘ਚ ਚਿਣਵਾ ਦਿੱਤੇ
ਏਸ ਹਿੰਦ ਦੀਆਂ ਨੀਂਹਾਂ ਬਚਾਉਣ ਦੇ ਲਈ
ਰਣਜੀਤ ਨਗਾਰੇ ਤੇ ਚੋਟ ਲਗਾਈ ਸਿੰਘਾਂ
ਥੋਡੇ ਮੰਦਰੀ ਟੱਲ ਖੜਕਾਉਣ ਦੇ ਲਈ
ਅਕ੍ਰਿਤਘਣਤਾ ਦੀ ਪਾਪੀਓ ਹੱਦ ਕੀਤੀ
ਚੰਗਾ ਸਿਲਾ ਅਹਿਸਾਨਾਂ ਦਾ ਚੁਕਾਉਣ ਲੱਗੇ
ਥੋਡੇ ਮੱਥੇ ਦੇ ਤਿਲਕ ਬਚਾਏ ਜੀਹਨੇ
ਮੱਥਾ ਖਾਲਸਾ ਪੰਥ ਨਾਲ ਲਾਉਣ ਲੱਗੇ
ਅਸੀਂ ਕੱਤੇ ਨਹੀਂ ਚਰਖੇ ਨਾ ਭਰਮ ਰੱਖੀਂ
ਰਿਹਾ ਚਰਖੜੀਆਂ ਨਾਲ ਪਿਆਰ ਸਾਡਾ
ਅਸੀਂ ਜਿੰਦਗੀ ਲੱਭਦੇ ਸ਼ਹੀਦੀਆਂ ‘ਚੋਂ
ਵੱਸਦਾ ਮੌਤ ਤੋਂ ਪਰ ਸੰਸਾਰ ਸਾਡਾ
ਹੱਥ ਅਕਲ ਨੂੰ ਮਾਰ ਕੁਝ ਹੋਸ਼ ਕਰ ਲੈ
ਨਾ ਪੰਥ ਨੂੰ ਐਵੇਂ ਲਲਕਾਰ ਸਾਧਾ
ਨਹੀਂ ਲੱਭਣੀ ਇਥੇ ਸੁਆਹ ਤੇਰੀ
ਜੇ ਚੱਕ ਲਈ ਅਸੀਂ ਤਲਵਾਰ ਸਾਧਾ
__________________
loading...
loading...
No tags for this post.