loading...
loading...
No tags for this post.
No tags for this post.
ਇੱਕ ਖੱਤ ਜਿਸ ਦੇ ਸਿਰਨਾਵੇਂ ਗੁੰਮਨਾਮ ਨੇ.
ਬਰੰਗ ਜਿਹੜੇ ਯਾਰ ਦੇ ਸ਼ਿਹਰੋਂ ਮੁੜ ਆਏ,
ਓਹੀ ਤਾਂ ਬਦਨਾਮ ਨੇ ……..
ਸੁਣ ਜਿਸ ਨੁੰ ਤੂੰ ਮੁਸਕਾਵੇਂ ਓਹ ਮੇਰੇ ਹੀ ਪੈਗਾਮ ਨੇ,
ਦੀਦ ਤੇਰੀ ਨੂੰ ਜਿਹੜੇ ਤਰਸਣ ਹੰਜੂ,
ਓਹੀ ਤਾਂ ਬਦਨਾਮ ਨੇ ……..
ਤਨ ਦੀ ਚਾਦਰ ਤੇ ਪਏ ਸਬ ਦਾਗ ਹਰਾਮ ਨੇ,
ਜਿਹੜੇ ਫ਼ੱਟ ਗੁੱਝੇ ਮੇਰੇ ਦਿਲ ਤੇ ਵੱਜੇ ,
ਓਹੀ ਤਾਂ ਬਦਨਾਮ ਨੇ ……..
ਜਿਸਮ ਤੇ ਹਵਸ ਵਿੱਕਦੇ ਬਜ਼ਾਰੀਂ ਸ਼ਰ-ਏ-ਆਮ ਨੇ,
ਜਿਹੜੀਆਂ ਰੂਹਾਂ ਪਿਆਰ ਨਾਲ ਮਿਲਣ ,
ਓਹੀ ਤਾਂ ਬਦਨਾਮ ਨੇ ……….
No tags for this post.
ਮੈਂ ਪਲਕਾਂ ਤੇ ਬਿਠੌਣਾ, ਜਦ ਆਇਆ ਸਾਡੇ ਵਿਹੜੇ
ਹੰਝੂ ਖੁਸ਼ੀ ਦਿਆਂ ਨਾਲ, ਚਰਨ ਉਸਦੇ ਧੁਆਂਵਾਂਗਾ
ਜਦੋਂ ਮਿਲਿਆ ਮੇਰਾ ਦਿਲਬਰ ਜਾਨੀ, ਹਾਲ ਦਿਲ ਦਾ ਸੁਣਾਂਵਾਂਗਾ..
ਉਡੀਕਾਂ ਵਿਚ ਉਹਦੀਆਂ, ਰਾਹ ਦਾ ਪੱਥਰ ਬਣ ਰਹਿ ਗਿਆਂ
ਉਹਦੀ ਇਕ ਛੋਹ ਨਾਲ, ਮੁੜ ਗੁਲਾਬ ਬਣ ਜਾਂਵਾਂਗਾ
ਜਦੋਂ ਮਿਲਿਆ ਮੇਰਾ ਦਿਲਬਰ ਜਾਨੀ, ਹਾਲ ਦਿਲ ਦਾ ਸੁਣਾਂਵਾਂਗਾ..
ਪਾਉਣ ਖਾਤਿਰ ਉਹਨੂੰ ਮੈਂ, ਭਟਕਿਆਂ ਹਾਂ ਕਈ ਜਨਮ
ਉਹਦੀ ਇਕ ਝਲਕ ਪਾਕੇ, ਮੁਕਤ ਹੋ ਜਾਂਵਾਂਗਾ
ਜਦੋਂ ਮਿਲਿਆ ਮੇਰਾ ਦਿਲਬਰ ਜਾਨੀ, ਹਾਲ ਦਿਲ ਦਾ ਸੁਣਾਂਵਾਂਗਾ..
No tags for this post.
Jul 26
Posted by Rangila Jatt in Punjabi Albums: Reviews & Lyrics | No Comments
ਜ਼ੁਲਫਾਂ ਦੀ ਕ਼ੈਦ ਚੋਂ ਰਿਹਾਈ ਚਾਹੁਣੇ ਆ,
ਹੋਈ ਬੀਤੀ ਉੱਤੇ ਮਿੱਟੀ ਪਾਈ ਚਾਹੁਣੇ ਆ,
ਖੂਨੀ ਛੱਲਾਂ ਇਸ਼ਕ਼ੇ ਦੀਆ ਨੇ ਡੋਬ੍ਨਾ,
ਛੱਡ ਦੇਈਏ ਇਹਵੇਂ ਪੁੱਠੇ ਵੈਨ ਤਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਨੂ ਯਾਦ ਕਰਨਾ…
ਮੇਰੀ ਬਰਬਾਦੀ ਵਾਲਿਆ ਕਹਾਣੀਆ,
ਤੇਰੇ ਨਾਲ ਜੁੱੜਿਆ ਨੇ ਮਰਜਾਣੀਆ,
ਤੈੰਣੂ ਦੋਸ਼ ਦਿੱਤੇਆ ਵੀ ਕਿ ਬਨਦਾ,
ਲਿਖੇਆ ਸੀ ਜਦੋਂ ਤੇਰੇ ਹੱਥੋ ਮੱਰਨਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਨੂ ਯਾਦ ਕਰਨਾ…
ਤੇਰੀ ਨਗਰੀ ਦੇ ਸਾਰੇ ਰਾਹ ਛੱਡ ਤੇ,
ਮਿਲਣੇ ਦੀ ਦੇਂਦੇ ਜੋ ਸਲਾਹ ਛੱਡ ਤੇ,
ਬੱਸ ਮੱਖ੍ਸੂਸ੍ਪੁਰੀ ਨਾਲ ਯਾਰੀ ਆ,
ਦੱਸੇਆ ਜਿਹਨੇ ਏ ਕਾਲਾ ਦੁਖ ਜ਼ੱਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਨੂ ਯਾਦ ਕਰਨਾ..
Tags: sippy gill
Tags: sippy gill
You are currently browsing the archives for July, 2010
| DholCutz Bhangra Radio | Punjabi Chat Forum | Desi Videos | Desi Media Videos | Desi Images | Punjabi Music Bhangra Videos | Punjabi Lok Virsa | mySpace Codes | Play Online Games | Desi Forum | Free Games | Arcade Games | Play Flash Games | Play UrbanGen Games | UrbanGen Share | urbanGen | Sikh Sangeet |