ਕਿਉਂਕੇ ਇਹਨਾਂ ਕਈਂ ਦਿਲਾਂ ਵਾਲੇ ਮਾਰੇ ਹੋਏ ਨੇ
ਭੋਲੇ ਮਾਸੂਮ ਤੇ ਖ਼ੂਬਸੂਰਤ ਚਹਿਰੇ
ਦਿਲਾਂ ਦੇ ਸਦਾ ਹਤਿਆਰੇ ਹੋਏ ਨੇ
ਜਿਹਨਾਂ ਹਾਰ ਇਹਨਾਂ ਦੇ ਪਿਆਰਾਂ ਚੋ ਖਾਦੀ
ਓਹ ਛ਼ੇਤੀ ਹੀ ਰੱਬ ਨੂੰ ਪਿਆਰੇ ਹੋਏ ਨੇ
ਮਿੱਠੀਆਂ ਜ਼ੁਬਾਨਾਂ ਦੇ ਲਾਰਿਆਂ ਮਾਰੇ
ਬਚੇ ਬੱਸ ਸ਼ਰਾਬਾਂ ਸਹਾਰੇ ਹੋਏ ਨੇ
ਹੁਸਨਾਂ ਦੇ ਰਾਖੇ ਜੋ ਪਹਿਰੇ ਤੇ ਬੈਠੇ
ਓਹ ਫ਼ਣ ਮੱਥੇ ਗਿ਼ਰਦ ਖ਼ਿਲਾਰੇ ਹੋਏ ਨੇ
ਜ਼ਹਿਰ ਵੀ ਨਾ ਉੱਤਰੇ ਤੇ ਮਰਦੇ ਵੀ ਨਹੀਓਂ
ਜਿਹਨਾਂ ਦੇ ਇਹਨਾਂ ਡੰਗ ਮਾਰੇ ਹੋਏ ਨੇ
ਓਹਦੀ ਤੁਸੀ ਰੀਸ ਬਿਲਕੁੱਲ ਕਰੋ ਨਾ
ਬਈ ਕਿਸੇ ਕੰਮ ਦਾ ਨਹੀ ਬਸ ਉਹਨਾਂ ਜੋਗਾ
ਕੇ ਦੇਬੀ ਨੇ ਮਹਿੰਗੇ ਵਰ਼ੇ ਜਿੰਦਗੀ ਦੇ
ਹਸੀਨਾਂ ਦੇ ਸਿਰ ਤੋਂ ਦੀ ਵਾਰੇ ਹੋਏ ਨੇ |
a WordPress rating system
a WordPress rating system
No tags for this post.













