ਮੱਥਾ ਨਾਲ ਪਹਾੜਾਂ ਦੇ, ਫਰਿਹਾਦ ਲਵਾ ਸਕਦਾ…
ਫਿਕਰ ਕਰੀਂ ਨਾ ਭੋਰਾ, ਰੱਖ ਭਰੋਸਾ ਯਾਰਾਂ ਤੇ….
ਤੇਰੀ ਖਾਤਰ ਤੁਰ ਜਾਂਗੇ, ਨੰਗੀਆਂ ਤਲਵਾਰਾਂ ਤੇ……੨
ਸੌਖੇ ਹੁੰਦੇ ਕਹਿਣੇ, ਔਖੇ ਬੋਲ ਪੁਗਾਉਣੇ ਵੇ,
ਪੱਟ ਚੀਰ ਕੇ ਯਾਰ ਨੂੰ ਪੈਂਦੇ ਮਾਂਸ ਖੁਆਉਣੇ ਵੇ,
ਪੈਰ ਪੈਰ ਤੇ ਮਿਲਦੇ ਜ਼ਿਸਮਾਂ ਦੇ ਵਿਅਪਾਰੀ ਵੇ…
ਪਾਕ ਪਵਿੱਤਰ ਹੁੰਦੀ ਏ, ਰੂਹਾਂ ਦੀ ਯਾਰੀ ਵੇ……੨
ਬੇਸ਼ਕ ਬਣ ਕੇ ਰਹਿ ਗਈਆਂ, ਸਭ ਲੋਕ ਗਥਾਵਾਂ ਨੀ,
ਅੱਜ ਵੀ ਸਿਰ ਦੇ ਨਾਲ ਨਿਭਾਵੇ, ਟਾਵਾਂ ਟਾਵਾਂ ਨੀ,
ਫੁੱਲ ਚੜਾਏ ਜਾਂਦੇ ਕੌਲ ਕਰਾਰਾਂ ਤੇ..
ਤੇਰੀ ਖਾਤਰ ਤੁਰ ਜਾਂਗੇ, ਨੰਗੀਆਂ ਤਲਵਾਰਾਂ ਤੇ……੨
ਰੋਲਣ ਦੇ ਲਈ ਕਾਗਜ਼ ਵਰਗੀ, ਪੱਤ ਕੁਵਾਰੀਆਂ ਦੀ,
ਬਾਜ਼ ਵਾਂਗਰਾਂ ਮੈਲੀ ਰਹਿੰਦੀ, ਅੱਖ ਸ਼ਿਕਾਰੀਆਂ ਦੀ,
ਜਾਨੋਂ ਵੱਧ ਪਿਆਰੀ, ਬਾਬਲ ਦੀ ਸਰਦਾਰੀ ਵੇ….
ਪਾਕ ਪਵਿੱਤਰ ਹੁੰਦੀ ਏ, ਰੂਹਾਂ ਦੀ ਯਾਰੀ ਵੇ……੨
ਸਫਰ ਲੰਮੇਰਾ ਮੁੱਕੇ ਨਾ, ਬਾਜੋਂ ਦਿਲਦਾਰਾਂ ਦੇ,
ਬੰਜ਼ਰ ਧਰਤੀ ਵਰਗੀ ਜਿੰਦਗੀ, ਬਿਨਾਂ ਪਿਆਰਾਂ ਦੇ,
ਫਿਰ ਪਛਤਾਉਣਾ ਪੈਂਦਾ ਲੰਘੀਆਂ, ਮਸਤ ਬਹਾਰਾਂ ਤੇ,
ਤੇਰੀ ਖਾਤਰ ਤੁਰ ਜਾਂਗੇ, ਨੰਗੀਆਂ ਤਲਵਾਰਾਂ ਤੇ……੨
ਚੱਕ ਹਾਜ਼ੀਪੂਰ ਵਾਲੀਆ, ਐਵੇਂ ਨਾ ਕਰ ਅੜੀਆਂ ਵੇ,
ਟੁੱਟ ਜਾਵਣ ਅੱਧਵਾਟੇ, ਲੱਗੀਆਂ ਤੋੜ ਨਾ ਚੜੀਆਂ ਵੇ….
ਚੱਕ "ਹਾਜ਼ੀਪੂਰ ਵਾਲੀਆ", ਐਵੇਂ ਨਾ ਕਰ ਅੜੀਆਂ ਵੇ,
ਟੁੱਟ ਜਾਵਣ ਅੱਧਵਾਟੇ, ਲੱਗੀਆਂ ਤੋੜ ਨਾ ਚੜੀਆਂ ਵੇ….
ਹਰ ਪਾਸੇ ਤੋਂ ਕੱਟਦੀ ਏ , ਦੁਨੀਆਂ ਦੋ ਧਾਰੀ ਵੇ…..
ਪਾਕ ਪਵਿੱਤਰ ਹੁੰਦੀ ਏ, ਰੂਹਾਂ ਦੀ ਯਾਰੀ ਵੇ……
ਤੇਰੀ ਖਾਤਰ ਤੁਰ ਜਾਂਗੇ, ਨੰਗੀਆਂ ਤਲਵਾਰਾਂ ਤੇ……੨
a WordPress rating system
a WordPress rating system
Tags: raj brar