ਭੁੱਲਦੀ ਨਹੀਂ ਭੁੱਲਜਾਣੀ, ਦਿਲੋਂ ਭੁੱਲਾ ਕੇ ਚਲੀ ਗਈ…
ਰੋਗ ਅੱਵਲਾ ਦਿਲ ਮੇਰੇ ਨੂੰ, ਲਾ ਕੇ ਚਲੀ ਗਈ,
ਭੁੱਲਦੀ ਨਹੀਂ ਭੁੱਲਜਾਣੀ, ਦਿਲੋਂ ਭੁੱਲਾ ਕੇ ਚਲੀ ਗਈ…
ਓ ਪਲ ਲੱਭਦਾ ਰਹਿੰਨੈ
ਓ ਪਲ ਲੱਭਦਾ ਰਹਿੰਨੈ, ਜਿਹੜੇ ਰਲ ਸੀ ਮਾਣੀਦੇ….
ਪੈਂਦੇ ਰਹਿਣ ਭੁੱਲਖੇ ਮੈਨੂੰ, ਓਸ ਮਰਜਾਣੀ ਦੇ…………..੨
ਮੈਨੂੰ ਓਸ ਮਰਜਾਣੀ ਦੇ…….. ਭੁੱਲਖੇ ਓਸ ਮਰਜਾਣੀ ਦੇ…….
ਦੇਖ ਕੇ ਜਿਹੜੀ ਹਾਲ ਮੇਰਾ, ਅਣਡਿੱਠੀਆ ਛੱਡ ਗਈ ਏ,
ਪਿਆਰ ਸ਼ਬਦ ਨੂੰ ਦਿਲ ਤੇ ਮੇਰੇ, ਲਿੱਖਿਆ ਛੱਡ ਗਈ ਏ….

ਕੰਨਾਂ ਦੇ ਵਿਚ ਪੈਂਦੇ…..
ਕੰਨਾਂ ਦੇ ਵਿਚ ਪੈਂਦੇ, ਸਾਰੇ ਬੋਲ ਪਛਾਣੀਦੇ…..
ਪੈਂਦੇ ਰਹਿਣ ਭੁੱਲਖੇ ਮੈਨੂੰ, ਓਸ ਮਰਜਾਣੀ ਦੇ…………..੨
ਮੈਨੂੰ ਓਸ ਮਰਜਾਣੀ ਦੇ…….. ਭੁੱਲਖੇ ਓਸ ਮਰਜਾਣੀ ਦੇ…….
ਸਾਹਾਂ ਤੋਂ ਵੀ ਵੱਧ ਕੇ ਜਦ ਕੋਈ, ਪਿਆਰਾ ਹੋ ਜਾਂਦੈ,
ਕਿਉਂ ਰੱਬਾ ਉਹ ਅੰਬਰੋਂ ਟੁੱਟੀਆ ਹੋ ਜਾਂਦੈ…..

ਵਾਂਗ ਹੁੰਗਾਰੇ ਰੁੱਲਦੇ…..
ਵਾਂਗ ਹੁੰਗਾਰੇ ਰੁੱਲਦੇ ਆਂ, ਕਿਸੇ ਬਾਤ ਪੁਰਾਣੀ ਦੇ,
ਪੈਂਦੇ ਰਹਿਣ ਭੁੱਲਖੇ ਮੈਨੂੰ, ਓਸ ਮਰਜਾਣੀ ਦੇ…………..੨
ਮੈਨੂੰ ਓਸ ਮਰਜਾਣੀ ਦੇ…….. ਭੁੱਲਖੇ ਓਸ ਮਰਜਾਣੀ ਦੇ…….
ਪੋਹ ਮਾਘ ਦੀਆਂ ਰਾਤਾਂ ਵਾਂਗਰ, ਠਰਦੇ ਰਹਿੰਦੇ ਆਂ,
ਮੋਹ ਨਾਲ ਭਿੱਜੇ ਖਤ ਓਸਦੇ, ਪੜਦੇ ਰਹਿੰਦੇ ਆਂ….

ਪਰ ਆਲਮ ਓਹ ਨਾ ਲੱਭਦੀ….
"ਆਲਮ" ਓਹ ਨਾ ਲੱਭਦੀ, ਲੱਖਾਂ ਚਿਹਰੇ ਛਾਣੀਦੇ….
ਪੈਂਦੇ ਰਹਿਣ ਭੁੱਲਖੇ ਮੈਨੂੰ, ਓਸ ਮਰਜਾਣੀ ਦੇ…………..੨
ਮੈਨੂੰ ਓਸ ਮਰਜਾਣੀ ਦੇ…….. ਭੁੱਲਖੇ ਓਸ ਮਰਜਾਣੀ ਦੇ…….
a WordPress rating system
a WordPress rating system
Tags: ranjit rana
#1 by inder padda on April 29, 2011 - 11:52 am
Quote
dil nu chuu janda 22 nice
a WordPress rating system
a WordPress rating system