Archive for category Poetry – Shayari

ਖੁੱਦ ਨੂੰ ਨਹੀ ਆਉਂਦਾ ਯਕੀਨ

ਖੁੱਦ ਨੂੰ ਨਹੀ ਆਉਂਦਾ ਯਕੀਨ ਕੇ ਤੈਨੂੰ ਏਨਾ ਚਾਹ ਬੈਠੇ

ਆਪਣੀ ਤੇ ਜੱਗ ਦੀ ਸੱਬ ਸੂਰਤ ਭੁਲਾ ਬੈਠੇ

ਚੰਗੀ ਭਲੀ ਸੀ ਦੁਨਿਆ ਵਸਦੀ

ਕਿੰਝ ਹੱਥੀ ਕਰ ਤਬਾਹ ਬੈਠੇ.

ਜਿਸ ਰਾਹ ਦੀ ਕੋਈ ਮੰਜਿਲ ਨਹੀ

ਕਦਮ ਐਸੇ ਰਾਹੇ ਪਾ ਬੈਠੇ.

GD Star Rating
a WordPress rating system
GD Star Rating
a WordPress rating system

No tags for this post.

ਜਿਸਮਾਂ ਦਾ ਵਪਾਰ

[COLOR="rgb(0, 191, 255)"]
ਅਜਬ ਜ਼ਮਾਨਾ ਆਇਆ ਲੋਕੋ,ਯਾਰ ਵੀ ਅੱਜਕੱਲ ਯਾਰ ਨਹੀਂ
ਹਰ ਇੱਕ ਰਿਸ਼ਤਾ ਝੂਠਾ ਝੂਠਾ ਕਿਧਰੇ ਸੱਚਾ ਪਿਆਰ ਨਹੀਂ
ਪਿਆਰ ਦਾ ਢੋਂਗ ਰਚਾ ਕੇ ਲੋਕੀਂ ਸੋਦੇ ਕਰਦੇ ਜਿਸਮਾਂ ਦੇ
ਦੱਸੋ ਇਸਨੂੰ ਕੀ ਆਖਾਂ ਜੇ ਜਿਸਮਾਂ ਦਾ ਵਪਾਰ ਨਹੀਂ
ਦੌਲਤ ਦੇ ਵਿੱਚ ਅੰਨੇ ਲੋਕੋ ਕੱਫਣ ਨੂੰ ਵੀ ਤਰਸੋਗੇ
ਧੰਨ ਦੀ ਖਾਤਿਰ ਉਮਰ ਗੁਆਵਣ ਵਰਗੀ ਕੋਈ ਹਾਰ ਨਹੀਂ
ਰੰਗ ਲਗਾਕੇ ਉਮਰ ਛੁਪਾਵਣ ਵਾਲੇ ਲੋਕੋ ਸ਼ਰਮ ਕਰੋ
ਲਾਲ ਲੁਗਾਮਾਂ ਬੁਢੀ ਘੋੜੀ ਲਈ ਹੁੰਦਾ ਸ਼ਿੰਗਾਰ ਨਹੀਂ
ਅਣਖਾਂ ਦੇ ਵਿੱਚ ਜੀਣਾ ਸਿੱਖਿਆ,ਖਾਣਾ ਸਿੱਖਿਆ ਪੀਣਾ ਸਿੱਖਿਆ
ਧਨਵਾਨਾਂ ਦਾ ਪਾਣੀ ਭਰਦੇ ਧਾਂਮੀ ਜਏ ਸਰਦਾਰ ਨਹੀਂ[/COLOR]

ਸਰਦਾਰ ਧਾਂਮੀ

GD Star Rating
a WordPress rating system
GD Star Rating
a WordPress rating system

No tags for this post.

ਸ਼ੋਰ ਤੇਰੀ ਸਹਨਾਈ ਦਾ

ਮਚਿਆ ਸੀ ਜਦ ਸ਼ੋਰ ਤੇਰੀ ਸਹਨਾਈ ਦਾ
ਵੇਖਣ ਵਾਲਾ ਹਾਲ ਸੀ ਇਕ ਸੁਦਾਈ ਦਾ
ਤੋਂ ਤਾਂ ਚਾਨਣ ਭਰੀਆਂ ਰਾਤਾਂ ਮਾਣੇਗੀ
ਮੇਰੇ ਹਿੱਸੇ ਪਲ ਪਲ ਹੈ ਤਨਹਾਈ ਦਾ
ਤੇਰੇ ਬਾਝੋਂ ਕੋਣ ਸੀ ਮੇਰਾ ਦੁਨੀਆ ਤੇ
ਕਿਸਨੂੰ ਹਾਲ ਸੁਣਾਵਾਂ ਮੈੰ ਜੁਦਾਈ ਦਾ
ਮੇਰੇ ਦਿਲ ਨੇ ਮੈਨੂੰ ਧੋਕਾ ਦੇ ਦਿਤਾ
ਕੋਣ ਕਰੇਦਾਂ ਸ਼ਿਕਵਾ ਚੀਜ਼ ਪਰਾਈ ਦਾ
ਕਹਿਰ ਕਰਨ ਤੋਂ ਪਹਿਲਾਂ ਸਜਣਾ ਡਰਨਾ ਸੀ
ਭੇਦ ਨਹੀਂ ਪਾਇਆ ਸਜਣਾ ਕਿਸੇ ਖੁਦਾਈ ਦਾ
ਤੇਰੇ ਸਿਤਮਾਂ ਜੁਲਮਾਂ ਨੂੰ ਹੀ ਭੁਲਣ ਲਈ
ਧਾਮੀ ਦਾ ਕੋਈ ਨਗਮਾਂ ਗੁਣ ਗਣਾਈ ਦਾ

ਸਰਦਾਰ ਧਾਮੀਂ

GD Star Rating
a WordPress rating system
GD Star Rating
a WordPress rating system

No tags for this post.

ਕਿਸਮਤ ਨੂੰ ਅਜਮਾ ਕੇ ਦੇਖਾਂ

ਉਸਦੀ ਮਹਿਫਲ ਜਾ ਕੇ ਦੇਖਾਂ
ਕਿਸਮਤ ਨੂੰ ਅਜਮਾ ਕੇ ਦੇਖਾਂ
ਹਿਜਰ ਦੀ ਲੰਮੀ ਰਾਤ ਅੰਧੇਰੀ
ਦਿਲ ਦਾ ਦੀਪ ਜਲਾ ਕੇ ਦੇਖਾਂ
ਗੈਰਾਂ ਲਈ ਜੋ ਭਰ ਭਰ ਰਖੇਂ
ਸਾਕੀ ਜਾਮ ਚੁਰਾ ਕੇ ਦੇਖਾਂ
ਦਿਲ ਦਾ ਭਰਮ ਮਿਟਾ ਕੇ ਦੇਖਾਂ
ਗੀਤ ਬਫਾ ਦਾ ਗਾ ਕੇ ਦੇਖਾਂ
ਦਿਲ ਚੇ ਚਿਹਕੇ ਰੂਹ ਦਾ ਪੰਛੀ
ਗ਼ਮ ਦਾ ਚੋਗਾ ਪਾ ਕੇ ਦੇਖਾਂ
ਅਰਮਾਨਾ ਦੇ ਭੌਰ ਪਤੰਗੇ
ਆਕਾਸੀਂ ਉਡਾ ਕੇ ਦੇਖਾਂ
ਧਾਮੀ ਦੀ ਕੋਈ ਸ਼ੋਖ ਗਜ਼ਲ ਨੂੰ
ਪੜਕੇ ਦੇਖਾਂ ਗਾ ਕੇ ਦੇਖਾਂ

ਸਰਦਾਰ ਧਾਮੀਂ

GD Star Rating
a WordPress rating system
GD Star Rating
a WordPress rating system

No tags for this post.

ਬੇਵਫਾ ਹਮਸਫ਼ਰ

ਉਫ ਬੇਵਫਾ ਹਮਸਫ਼ਰ ਯਾਦ ਆਇਆ
ਉਹ ਭਿਅੰਕਰ ਰਹਿਗ਼ੁਜ਼ਰ ਯਾਦ ਆਇਆ
ਦਿਲੋ ਦਿਮਾਗ਼ ਦਾ ਹਸ਼ਰ ਯਾਦ ਆਇਆ
ਆਪਣੇ ਸਜਦੇ ਉਹਦਾ ਦਰ ਯਾਦ ਆਇਆ
ਮਹਫਿਲ ਚੇ ਦੋਸਤ ਵੀ ਦੁਸ਼ਮਨ ਵੀ ?
ਇਹ ਕਿਸਦਾ ਅੰਤਿਮ ਸਫਰ ਯਾਦ ਆਇਆ
ਓਹ ਰਸਤੇ ਯਾਦ ਆਏ ਓਹ ਮੰਜਿਲ ਯਾਦ ਆਈ
ਹਸੀਨ ਹਮਸਫਰ ਬੇਦਰਦ ਰਹਿਬਰ ਯਾਦ ਆਇਆ
ਵਤਨ ਤੋਂ ਦੂਰ ਵਤਨ ਦੇ ਲੋਕਾਂ ਨੂੰ
ਆਪਣਾ ਪੁਰਾਣਾ ਨਗਰ ਯਾਦ ਆਇਆ

ਸਰਦਾਰ ਧਾਮੀਂ

GD Star Rating
a WordPress rating system
GD Star Rating
a WordPress rating system

No tags for this post.