Basically there is story behind every proverb!
੧) ਨਾਲੇ ਚੋਪਡ਼ੀਆਂ ਨਾਲੇ ਦੋ ਦੋ – ਜਿਹਡ਼ਾ ਆਦਮੀ ਹਰ ਪਾਸਿਓਂ ਹੀ ਲਾਭ ਦੀ ਇੱਛਾ ਆਸ ਕਰੇ ਉਸ ਸਬੰਧੀ ਵਰਤਦੇ ਹਨ।
Interesting fact: This proverb is used in Amar chamkila song, *Nit bhalda chopdiyaan hun jeth veriya*
੨) ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ – ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ।
Interesting fact: Used in (Munde Uk de) by jimmy shergill *massi*. When she comes to see him for the 1st time
੩) ਕਲ੍ਹਾ ਕਲੰਦਰ ਵੱਸੇ, ਤੇ ਘਡ਼ਿਓਂ ਪਾਣੀ ਨੱਸੇ – ਜਿੱਥੇ ਫੁੱਟ ਤੇ ਲਡ਼ਾਈ ਹੁੰਦੀ ਰਹੇ, ਉਹ ਟੱਬਰ ਬਰਾਦਰੀ ਕੌਮ ਸਦਾ ਤਬਾਹ ਹੁੰਦੀ ਹੈ।
Interesting fact: This proverb is used in Didar sandhu, *Hun bandh peya darwaja, jion Fatak ਕੋਟਕਪੂਰੇ da* song.
੪) ਪ ੱਤਣ ਮਲਾਹ ਨਾ ਛੇਡ਼ੀਏ ਹੱਟੀ ਦੇ ਕਰਾਡ਼ / ਬੰਨੇ ਜੱਟ ਨਾ ਛੇਡ਼ੀਏ ਭੰਨ ਛੱਡੇ ਬੁਥਾਡ਼ – ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲਡ਼ਨਾ ਨਹੀਂ ਚਾਹੀਦਾ।
੫) ਕੌਣ ਕਹੇ ਰਾਣੀਏ ਅੱਗਾ ਢਕ – ਵੱਡੇ ਡਾਢੇ ਲੋਕਾਂ ਦੇ ਔਗੁਣ ਜਾਂ ਭੁੱਲਾਂ ਉਹਨਾਂ ਸਾਹਮਣੇ ਕੋਈ ਨਹੀਂ ਚਿਤਾਰ ਸਕਦਾ।
੬) ਘਰ ਦਾ ਜੋਗੀ ਜੋਗਡ਼ਾ, ਬਾਹਰ ਦਾ ਜੋਗੀ ਸਿੱਧ – ਜਦ ਕੋਈ ਆਪਣੇ ਘਰ ਦੇ ਸਿਆਣੇ ਬੰਦਿਆਂ ਨੂੰ ਛੱਡ ਕੇ ਹੋਰਨਾਂ ਕੋਲੋਂ ਸਲਾਹ ਲੈਣ ਜਾਵੇ ਤਾਂ ਕਹਿੰਦੇ ਹਨ।
੭) ਵਾਹੁੰਦਿਆ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ – ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲਡ਼ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ।
੮) ਇਕ ਸੱਪ ਦੂਜਾ ਉੱਡਣਾ – ਜਦੋਂ ਇਕ ਬੰਦੇ ਵਿਚ ਇਕ ਤੋਂ ਵਧ ਕੇ ਭੈਡ਼ੇ ਗੁਣ ਹੋਣ ਤਾਂ ਕਹਿੰਦੇ ਹਨ।
੯) ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ – ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।
a WordPress rating system
a WordPress rating system
Tags: chamkila, didar sandhu, jimmy shergill, munde UK de, sandhu
![Ik Kudi Punjab Di Amrinder Gill [New 2010 Movie] 17349118191847821315357 Ik Kudi Punjab Di Amrinder Gill [New 2010 Movie] punjab gallery gallery](http://img24.imageshack.us/img24/3615/17349118191847821315357.jpg)
![Ik Kudi Punjab Di Amrinder Gill [New 2010 Movie] 17349118191259806615357 Ik Kudi Punjab Di Amrinder Gill [New 2010 Movie] punjab gallery gallery](http://img163.imageshack.us/img163/7189/17349118191259806615357.jpg)


